ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦੀ ਹੈ ਭਿੰਡੀ
By Azad Soch
On
- ਭਿੰਡੀ ‘ਚ ਵਿਟਾਮਿਨ ਕੇ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਖੂਨ ਦੀ ਗਤੀ ਨੂੰ ਸਰੀਰ ‘ਚ ਬਣਾਈ ਰੱਖਦਾ ਹੈ।
- ਭੋਜਨ ‘ਚ ਭਿੰਡੀ (Okra) ਖਾਣ ਨਾਲ ਸਰੀਰ ‘ਚ ਵਿਟਾਮਿਨ ਦੀ ਮਾਤਰਾ ਸਤੁੰਲਿਤ ਰਹਿੰਦੀ ਹੈ, ਜਿਸ ਨਾਲ ਖੂਨ ਦੇ ਥੱਕੇ ਨਹੀਂ ਬਣਦੇ।
- ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਜਿੰਕ ਅਤੇ ਆਇਰਨ ਦੇ ਗੁਣਾਂ ਨਾਲ ਭਰਪੂਰ ਭਿੰਡੀ ਖਾਣ ਜਾਂ ਇਸ ਦਾ ਪਾਣੀ ਪੀਣ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ।
- ਇਸ ਨਾਲ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ।
- ਭਿੰਡੀ ‘ਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ, ਜਿਸ ਕਾਰਨ ਇਸ ਨੂੰ ਖਾਣ ਨਾਲ ਸਰੀਰ ਦੀ ਰੋਗਾਂ ਨਾਲ ਲੜ੍ਹਣ ਦੀ ਸਮੱਰਥਾ ਵਧਦੀ ਹੈ।
- ਸਰੀਰ ‘ਚ ਵਿਟਾਮਿਨ ਸੀ ਦੀ ਮਾਤਰਾ ਸਤੁੰਲਿਤ ਹੋਣ ਨਾਲ ਮੌਸਮੀ ਐਲਰਜੀ ਤੋਂ ਬਚਾਅ ਰਹਿੰਦਾ ਹੈ।
- ਵਿਟਾਮਿਨ-ਏ ਅਤੇ ਬੀਟਾ ਕੈਰੋਟੀਨ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ।
- ਭਿੰਡੀ ‘ਚ ਇਹ ਦੋਵੇਂ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ।
- ਭਿੰਡੀ ‘ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਫਾਈਬਰ ਜਿਆਦਾ ਹੁੰਦਾ ਹੈ, ਜਿਸ ਕਾਰਨ ਇਹ ਸਰੀਰ ਨੂੰ ਭਰਪੂਰ ਊਰਜਾ ਤਾਂ ਦਿੰਦਾ ਹੈ ਪਰ ਇਸ ਨੂੰ ਖਾਣ ਨਾਲ ਭਾਰ ਨਹੀਂ ਵਧਦਾ।
- ਜੇ ਤੁਸੀਂ ਕਬਜ਼ ਤੋਂ ਪ੍ਰੇਸ਼ਾਨ ਹੋ ਤਾਂ ਆਪਣੇ ਭੋਜਨ ‘ਚ ਭਿੰਡੀ ਨੂੰ ਸ਼ਾਮਲ ਕਰੋ।
- ਇਸ ‘ਚ ਮੌਜੂਦ ਫਾਈਬਰ ਰੋਜ਼ ਸਵੇਰੇ ਪੇਟ ਸਾਫ ਕਰਨ ‘ਚ ਮਦਦ ਕਰਦੇ ਹਨ।
Tags:
Related Posts
Latest News
08 Dec 2025 09:08:25
New Chandigarh,08,DEC,2025,(Azad Soch News):- ਨਿਊ ਚੰਡੀਗੜ੍ਹ (ਮੁੱਲਾਂਪੁਰ) ਵਿਖੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਲਈ ਟਿਕਟ ਵਿਕਰੀ ਸ਼ੁਰੂ ਹੋ ਗਈ...


