ਗੰਨੇ ਦਾ ਰਸ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ
By Azad Soch
On
- ਗੰਨੇ ਦਾ ਰਸ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।
- ਪੀਲੀਆ ਹੋਣ ’ਤੇ ਗੰਨੇ ਦਾ ਰਸ ਪੀਣਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ।
- ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਤੱਤ ਮਿਲ ਜਾਂਦੇ ਹਨ।
- ਰੋਜ਼ਾਨਾ ਗੰਨੇ ਦਾ ਰਸ ਪੀਣ ਨਾਲ ਮਾਸਪੇਸ਼ੀਆਂ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
- ਅਜਿਹੇ ’ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਸਾਰਿਆਂ ਨੂੰ ਅਪਣੀ ਰੋਜ਼ਾਨਾ ਦੀ ਖ਼ੁਰਾਕ ’ਚ ਗੰਨੇ ਦੇ ਰਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
- ਸਿਹਤ ਮਾਹਰਾਂ ਮੁਤਾਬਕ ਗੰਨੇ ਦਾ ਰਸ ਪੀਣ ਨਾਲ ਜ਼ੁਕਾਮ, ਖੰਘ, ਸਰਦੀ, ਬੁਖ਼ਾਰ ਤੇ ਹੋਰ ਮੌਸਮੀ ਬੀਮਾਰੀਆਂ ਲੱਗਣ ਦਾ ਖ਼ਤਰਾ ਘੱਟ ਜਾਂਦਾ ਹੈ।
- ਗੰਨੇ ਦਾ ਰਸ ਪੀਣ ਨਾਲ ਸਰੀਰ ਵਿਚੋਂ ਵਾਧੂ ਚਰਬੀ ਜਲਦੀ ਦੂਰ ਹੋ ਜਾਂਦੀ ਹੈ।
- ਇਸ ਲਈ ਭਾਰ ਘਟਾਉਣ ਲਈ ਵੀ ਗੰਨੇ ਦਾ ਰਸ ਕਾਫ਼ੀ ਕਾਰਗਰ ਹੈ।
- ਗੰਨੇ ਦੇ ਰਸ ਵਿਚ ਪੋਟਾਸ਼ੀਅਮ (Potassium) ਦੀ ਮਾਤਰਾ ਜ਼ਿਆਦਾ ਹੁੰਦੀ ਹੈ।
- ਅਜਿਹੇ ’ਚ ਇਸ ਦੇ ਸੇਵਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ।
- ਇਹ ਪੇਟ ਦਰਦ ਤੋਂ ਬਚਾਉਂਦਾ ਹੈ।
- ਸਿਹਤ ਮਾਹਰਾਂ ਅਨੁਸਾਰ ਕਬਜ਼ ਦੀ ਸਮੱਸਿਆ ਵਿਚ ਗੰਨੇ ਦਾ ਰਸ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ।
- ਗੰਨੇ ਦੇ ਰਸ ਵਿਚ ਅਲਫ਼ਾ ਹਾਈਡਰੋਕਸੀ ਤੇ ਗਲਾਈਕੋਲਿਕ ਐਸਿਡ (Glycolic Acid) ਹੁੰਦਾ ਹੈ।
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


