ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
ਫ਼ਿਰੋਜ਼ਪੁਰ 25 ਜੁਲਾਈ 2025 :
ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਕਰਨ ਸਬੰਧੀ ਪ੍ਰੋਜੈਕਟ ਜੀਵਨਜੋਤ ਦੀ ਲਗਾਤਾਰਤਾ ਵਿੱਚ ਪ੍ਰੋਜੈਕਟ ਜੀਵਨਜੋਤ 2.0 ਦੀਆਂ ਹਦਾਇਤਾ ਅਨੁਸਾਰ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਫਿਰੋਜ਼ਪੁਰ ਰਿਚੀਕਾ ਨੰਦਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫ਼ਿਰੋਜ਼ਪੁਰ ਵੱਲੋਂ ਮੁੱਦਕੀ ਦੇ ਮੇਨ ਬਜਾਰ ਦੇ ਵੱਖ-ਵੱਖ ਚੌਕਾਂ ਤੇ ਚੈਕਿੰਗ ਕੀਤੀ ਗਈ, ਜਿਸ ਦੌਰਾਨ ਕੋਈ ਵੀ ਬੱਚਾ ਭੀਖ ਮੰਗਦਾ ਨਹੀਂ ਪਾਇਆ ਗਿਆ।
ਇਸ ਚੈਕਿੰਗ ਦੋਰਾਨ ਸ਼੍ਰੀਮਤੀ ਜਸਵਿੰਦਰ ਕੌਰ ਬਾਲ ਸੁਰੱਖਿਆ ਅਫਸਰ (ਗੈਰ ਸੰਗਠਨਾਤਮਤਕ), ਸ੍ਰੀ ਪਰਗਟ ਸਿੰਘ (ਪੀ.ਐਚ.ਜੀ. 5953), ਸ਼੍ਰੀ ਸੁੱਖਪ੍ਰੀਤ ਸਿੰਘ (ਕੇਸ ਵਰਕਰ), ਸ਼੍ਰੀ ਕਮਲੇਸ਼ ਕੁਮਾਰ (ਕੇਸ ਵਰਕਰ), ਰਜਨੀ ਬਾਲਾ (ਕੇਸ ਵਰਕਰ ) ਹਾਜ਼ਰ ਸਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਬਲਜਿੰਦਰ ਨੇ ਦੱਸਿਆ ਕਿ ਬੱਚਿਆਂ ਦੀ ਸੁਰਖਿਆ ਅਤੇ ਦੇਖਭਾਲ ਸਬੰਧੀ ਉਹਨਾਂ ਦੇ ਦਫਤਰ ਨਾਲ ਅਤੇ ਚਾਈਲਡ ਹੈਲਪ ਲਾਈਨ ਨੰਬਰ 1098 ਤੇ ਫੋਨ ਕਰ ਕੇ ਬੱਚਿਆ ਸਬੰਧੀ ਕੋਈ ਵੀ ਜਾਣਕਾਰੀ ਲਈ ਜਾ ਸਕਦੀ ਹੈ।


