ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਆਪਰੇਸ਼ਨ ਪ੍ਰਹਾਰ-2 ਤਹਿਤ ਸੰਗਰੂਰ ਜ਼ਿਲ੍ਹੇ ’ਚ ਲਗਾਏ ਨਾਕਿਆਂ ਦਾ ਲਿਆ ਜਾਇਜ਼ਾ

ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਆਪਰੇਸ਼ਨ ਪ੍ਰਹਾਰ-2 ਤਹਿਤ ਸੰਗਰੂਰ ਜ਼ਿਲ੍ਹੇ ’ਚ ਲਗਾਏ ਨਾਕਿਆਂ ਦਾ ਲਿਆ ਜਾਇਜ਼ਾ

ਸੰਗਰੂਰ, 11 ਫਰਵਰੀ:

ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਸ੍ਰੀ ਐਲ.ਕੇ ਯਾਦਵ (ਆਈ.ਪੀ.ਐਸ.) ਨੇ ਅੱਜ ਆਪਰੇਸ਼ਨ ਪ੍ਰਹਾਰ-2 ਤਹਿਤ ਸੰਗਰੂਰ ਜ਼ਿਲ੍ਹੇ ਦਾ ਦੌਰਾ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਲਗਾਏ ਨਾਕਿਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ’ਚ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਪੁਲਿਸ ਗੌਰਵ ਯਾਦਵ ਦੇ ਹੁਕਮਾਂ ਅਨੁਸਾਰ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਫਿਰੌਤੀਆਂ ਮੰਗਣ ਵਾਲਿਆਂ ਦਾ ਨੈੱਟਵਰਕ ਤੋੜਨ ਲਈ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ। ਜਿਸ ਅਨੁਸਾਰ “ਗੈਂਗਸਟਰਾਂ ਤੇ ਵਾਰ” ਅਤੇ “ਯੁੱਧ ਨਸ਼ਿਆਂ ਵਿਰੁੱਧ ਤੇ ਪਿੰਡਾਂ ਦੇ ਪਹਿਰੇਦਾਰ” ਮੁਹਿੰਮ ਤਹਿਤ ਬਹੁਤ ਸਾਰੇ ਮਾੜੇ ਅਨਸਰਾਂ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਮਾੜੇ ਅਨਸਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਜਾਰੀ ਹੈ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ।

ਸ੍ਰੀ ਐਲ. ਕੇ. ਯਾਦਵ ਨੇ ਦੱਸਿਆ ਕਿ ਮਿਤੀ 9 ਫਰਵਰੀ 2026 ਨੂੰ ਗੈਂਗਸਟਰਾਂ ਤੇ ਵਾਰ ਦੀ ਲੜੀ ਵਿੱਚ “ਆਪਰੇਸ਼ਨ ਪ੍ਰਹਾਰ-2” ਸਬੰਧੀ ਅਗਲੇ 72 ਘੰਟਿਆਂ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। “ਆਪਰੇਸ਼ਨ ਪ੍ਰਹਾਰ- 02” ਦੇ ਤਹਿਤ ਮਿਤੀ 9 ਫਰਵਰੀ 2026 ਤੋਂ ਅੱਜ ਮਿਤੀ 11 ਫਰਵਰੀ 2026 ਤੱਕ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਐਸ.ਪੀ. ਇਨਵੈਸਟੀਗੇਸ਼ਨ ਦਵਿੰਦਰ ਅੱਤਰੀ, ਐਸ.ਪੀ. (ਪੀ.ਬੀ.ਆਈ) ਨਵਰੀਤ ਸਿੰਘ ਵਿਰਕ ਅਤੇ ਐਸ.ਪੀ. (ਸਥਾਨਕ) ਰਾਜੇਸ਼ ਛਿੱਬਰ ਦੀ ਨਿਗਰਾਨੀ ਹੇਠ ਡੀ.ਐਸ.ਪੀਜ, ਐਸ.ਐਚ.ਓਜ, ਇੰਚਾਰਜ ਸੀ.ਆਈ.ਏ ਅਤੇ ਇੰਚਾਰਜ ਚੌਂਕੀਆਂ ਦੀਆਂ ਟੀਮਾਂ ਬਣਾ ਕੇ ਕਾਰਵਾਈ ਕਰਦੇ ਹੋਏ ਕੁੱਲ 301 ਥਾਵਾਂ ’ਤੇ ਛਾਪੇਮਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 148 ਲੋੜੀਂਦੇ ਅਪਰਾਧੀ ਗ੍ਰਿਫ਼ਤਾਰ ਕੀਤੇ ਗਏ, 200 ਤੋਂ ਵੱਧ ਇਹਤਿਹਾਤੀ ਕਾਰਵਾਈ ਕੀਤੀ ਗਈ। ਤਕਰੀਬਨ 800 ਸ਼ੱਕੀ ਵਿਅਕਤੀਆਂ ਨੂੰ ਵੈਰੀਫਾਈ ਕੀਤਾ ਗਿਆ, ਵੱਖ-ਵੱਖ ਮੁਕੱਦਮਿਆਂ ਵਿੱਚ ਭਗੌੜੇ 06 ਪੀ.ਓਜ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਸਰਚ ਦੌਰਾਨ 90 ਗ੍ਰਾਮ ਹੈਰੋਇਨ, 677 ਨਸ਼ੀਲੀਆਂ ਗੋਲੀਆਂ, 10 ਕਿੱਲੋ ਗ੍ਰਾਮ ਹਰੇ ਪੌਦੇ ਪੋਸਤ, 36 ਬੋਤਲਾਂ ਸ਼ਰਾਬ, ਚੋਰੀਸ਼ੁਦਾ 20 ਕਿੱਲੋ ਤਾਰ ਤਾਂਬਾ, 01 ਮੋਟਰਸਾਈਕਲ, 02 ਗੈਸ ਸਿਲੰਡਰ, 220/- ਰੁਪਏ ਕਰੰਸੀ ਨੋਟ ਸਮੇਤ ਟੁੱਟਿਆ ਗੱਲਾ, 01 ਟਰੱਕ 15 ਬਲਦਾਂ ਦਾ ਭਰਿਆ ਹੋਇਆ, 01 ਰਿਵਾਲਵਰ 32 ਬੋਰ ਸਮੇਤ ਜਿੰਦਾ ਕਾਰਤੂਸ, 01 ਪਿਸਟਲ 315 ਬੋਰ ਸਮੇਤ 01 ਕਾਰਤੂਸ ਤੇ 01 ਗੰਡਾਸੀ ਬਰਾਮਦ ਕਰਾਈ ਗਈ।

ਇਸੇ ਮੁਹਿੰਮ ਤਹਿਤ ਨਾਕਾਬੰਦੀਆਂ ਦੌਰਾਨ ਬਿਨਾਂ ਨੰਬਰ ਪਲੇਟਾਂ ਵਾਲੇ ਕਰੀਬ 370 ਸ਼ੱਕੀ ਵਹੀਕਲਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਚੈੱਕ ਕੀਤਾ ਗਿਆ, ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲ ਚਾਲਕਾਂ ਦੇ 389 ਚਲਾਨ ਕੀਤੇ ਗਏ।

ਸ੍ਰੀ ਐਲ. ਕੇ. ਯਾਦਵ ਨੇ ਦੱਸਿਆ ਕਿ ਗੈਂਗਸਟਰਾਂ ਤੇ ਫਿਰੌਤੀ ਮੰਗਣ ਵਾਲੇ ਕ੍ਰਿਮੀਨਲਜ ਖ਼ਿਲਾਫ਼ ਐਲ.ਓ.ਸੀ., ਉਨ੍ਹਾਂ ਦੀਆਂ ਜੀਓ ਲੋਕੇਸ਼ਨਾਂ/ ਬਲਿਊ ਨੋਟਿਸ ਅਤੇ ਟਰੇਸ ਹੋਣ ’ਤੇ ਰੈੱਡ ਨੋਟਿਸ, ਪ੍ਰੋਵੀਜ਼ਨਲ ਗ੍ਰਿਫ਼ਤਾਰੀ ਅਤੇ ਹਵਾਲਗੀ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤੋਂ ਇਲਾਵਾ ਗੈਂਗਸਟਰਾਂ/ਕ੍ਰਿਮੀਨਲਜ ਦੀ ਹਵਾਲਾ ਮਨੀ, ਕਰੀਪਟੋ ਕਰੰਸੀ, ਚੱਲ ਅਚੱਲ ਜਾਇਦਾਦ ਦੀ ਕੁਰਕੀ ਅਤੇ ਜ਼ਬਤ ਕਰਵਾਉਣ ਸਬੰਧੀ 107 ਬੀ.ਐਨ.ਐਸ.ਐਸ. ਤਹਿਤ ਐਫ.ਆਈ.ਯੂ. ਦੀ ਸਹਾਇਤਾ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜੇਕਰ ਗੈਂਗਸਟਰਾਂ ਅਤੇ ਕ੍ਰਿਮੀਨਲਜ ਦੀ ਚੱਲ ਅਚੱਲ ਜਾਇਦਾਦ ਭਾਰਤ ਤੋਂ ਬਾਹਰ ਸਾਹਮਣੇ ਆਉਂਦੀ ਹੈ ਤਾਂ ਇੰਟਰਪੋਲ ਦੀ ਸਹਾਇਤਾ ਨਾਲ ਸਿਲਵਰ ਨੋਟਿਸ/86 ਬੀ.ਐਨ.ਐਸ.ਐਸ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


ਸ੍ਰੀ ਐਲ.ਕੇ ਯਾਦਵ ਆਈ.ਪੀ.ਐਸ. ਨੇ ਪਬਲਿਕ ਨੂੰ ਗੈਂਗਸਟਰਾਂ ਖ਼ਿਲਾਫ਼ ਹੈਲਪ ਲਾਇਨ ਨੰਬਰ 93946-93946 ’ਤੇ ਸੂਚਨਾ ਦੇਣ ਦੀ ਅਪੀਲ ਕੀਤੀ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। 

Advertisement

Latest News

ਭਾਰਤ-ਅਮਰੀਕਾ ਟ੍ਰੇਡ ਡੀਲ ਦੇਸ਼ ਦੇ ਕਿਸਾਨਾਂ ਨਾਲ ਸਭ ਤੋਂ ਵੱਡੀ ਗੱਦਾਰੀ:ਕੁਲਦੀਪ ਧਾਲੀਵਾਲ  ਭਾਰਤ-ਅਮਰੀਕਾ ਟ੍ਰੇਡ ਡੀਲ ਦੇਸ਼ ਦੇ ਕਿਸਾਨਾਂ ਨਾਲ ਸਭ ਤੋਂ ਵੱਡੀ ਗੱਦਾਰੀ:ਕੁਲਦੀਪ ਧਾਲੀਵਾਲ
ਚੰਡੀਗੜ੍ਹ, 11 ਫਰਵਰੀ 2026  ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ-ਅਮਰੀਕਾ ਟ੍ਰੇਡ...
ਪੰਜਾਬ ਪੁਲਿਸ ਨੇ ਪਾਕਿ-ਅਧਾਰਤ ਮਾਡਿਊਲ ਦਾ ਪਰਦਾਫਾਸ਼ ਕਰਕੇ ਇੱਕ ਹੋਰ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ; ਆਈਡੀ ਅਤੇ ਪਿਸਤੌਲ ਸਮੇਤ ਮੁਲਜ਼ਮ ਗ੍ਰਿਫ਼ਤਾਰ
ਹਥਿਆਰ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਵਿਅਕਤੀ 5 ਅਤਿ-ਆਧੁਨਿਕ ਪਿਸਤੌਲਾਂ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ
ਪੰਜਾਬ ਸਰਕਾਰ ਕਰਮਚਾਰੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ; ਜੰਗਲਾਤ ਵਿਭਾਗ ਦੇ ਕਰਮਚਾਰੀ ਸਰਕਾਰ ਦਾ ਅਨਿੱਖੜਵਾਂ ਅੰਗ: ਲਾਲ ਚੰਦ ਕਟਾਰੂਚੱਕ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਿਭੋਰ ਸਾਹਿਬ ਰਵਿਦਾਸ ਮੰਦਰ ਦੇ ਸਲਾਨਾ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਯੋਜਨਾਵਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਆਪਰੇਸ਼ਨ ਪ੍ਰਹਾਰ-2 ਤਹਿਤ ਸੰਗਰੂਰ ਜ਼ਿਲ੍ਹੇ ’ਚ ਲਗਾਏ ਨਾਕਿਆਂ ਦਾ ਲਿਆ ਜਾਇਜ਼ਾ