ਇਸ ਪੁਸਤਕ ਨਾਲ ਇੱਕ ਵਾਰ ਫਿਰ ਪਾਠਕਾਂ ਸਾਹਮਣੇ ਆਉਣਗੇ ਅਦਾਕਾਰ, ਲੇਖ਼ਕ, ਨਾਟਕਕਾਰ ਅਤੇ ਨਿਰਦੇਸ਼ਕ ਰਾਣਾ ਰਣਬੀਰ
By Azad Soch
On
Patiala,13 JAN,2025,(Azad Soch News):- ਅਦਾਕਾਰ, ਲੇਖ਼ਕ, ਨਾਟਕਕਾਰ ਅਤੇ ਨਿਰਦੇਸ਼ਕ ਰਾਣਾ ਰਣਬੀਰ (Rana Ranbir) ਵੱਲੋ ਲਿਖੀ ਅਤੇ ਅਪਾਰ ਪ੍ਰਸਿੱਧੀ ਹਾਸਿਲ ਕਰਨ ਵਾਲੀ ਪੁਸਤਕ 'ਮੈਂ ਜ਼ਿੰਦਾਬਾਦ' ਤੀਸਰੇ ਸੰਸਕਰਣ ਦੇ ਰੂਪ ਵਿੱਚ ਪਾਠਕਾਂ ਸਨਮੁੱਖ ਕੀਤੀ ਗਈ ਹੈ, ਚੇਤਨਾ ਪ੍ਰਕਾਸ਼ਨ ਵੱਲੋ ਪਬਲਿਸ਼ ਕੀਤੀ ਇਸ ਪੁਸਤਕ ਦੇ ਪਹਿਲੋ ਦੋਨੋ ਸੰਸਕਰਣਾਂ ਨੂੰ ਪਾਠਕਾਂ ਵੱਲੋ ਭਰਵਾਂ ਹੁੰਗਾਰਾਂ ਦਿੱਤਾ ਗਿਆ ਸੀ,ਲੋਕਾਂ ਦੀ ਇਸ ਪ੍ਰਤੀ ਬਣੀ ਪੰਸਦੀਦਾ ਅਤੇ ਰੁਚੀ ਨੂੰ ਦੇਖਦਿਆਂ ਇਸ ਕਿਤਾਬ ਦੇ ਤੀਸਰੇ ਸੰਸਕਰਣ ਨੂੰ ਇੱਕ ਵਾਰ ਫਿਰ ਖੂਬਸੂਰਤ ਮੁਹਾਂਦਰੇ ਅਧੀਨ ਜਾਰੀ ਕੀਤਾ ਗਿਆ ਹੈ,ਲੇਖ ਅਤੇ ਕਵਿਤਾਵਾਂ ਦੁਆਰਾ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਵਰਣਨ ਕਰਦੀ ਇਸ ਪੁਸਤਕ ਵਿੱਚ ਰਾਣਾ ਰਣਬੀਰ ਵੱਲੋ ਅਪਣੇ ਸੰਘਰਸ਼ ਅਤੇ ਤਜੁਰਬਾ ਪੜਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜੋ ਜੀਵਨ ਨੂੰ ਹੌਸਲੇ ਅਤੇ ਦ੍ਰਿੜ ਇਰਾਦੇ ਨਾਲ ਜਿਉਣ ਲਈ ਵੀ ਪ੍ਰੇਰਿਤ ਕਰਦੀਆਂ ਹਨ।
Latest News
15 Feb 2025 15:03:38
USA,15 ,FEB,2025,(Azad Soch News):- ਅਮਰੀਕਾ ਵਿੱਚ ਰਹਿ ਰਹੇ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਗੈਰਕਾਨੂੰਨੀ...