ਬਸਪਾ ਨੇ ਯੂਪੀ ਲੋਕ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਬਸਪਾ ਨੇ ਯੂਪੀ ਲੋਕ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

New Delhi,24 March,2024,(Azad Soch News) :-  ਬਸਪਾ (BSP) ਨੇ ਯੂਪੀ ਲੋਕ ਸਭਾ ਚੋਣਾਂ (UP Lok Sabha Elections) ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ,ਇਸ ਵਿੱਚ 16 ਉਮੀਦਵਾਰਾਂ ਦੇ ਨਾਂ ਹਨ,ਇਸ ਵਿੱਚ 7 ਉਮੀਦਵਾਰ ਮੁਸਲਮਾਨ ਹਨ,ਮਾਜਿਦ ਅਲੀ ਲੋਕ ਸਭਾ ਸੀਟ ਸਹਾਰਨਪੁਰ ਤੋਂ ਬਸਪਾ (BSP) ਦੇ ਉਮੀਦਵਾਰ ਹੋਣਗੇ,ਮਾਇਆਵਤੀ ਨੇ ਕੈਰਾਨਾ ਤੋਂ ਸ਼੍ਰੀਪਾਲ ਰਾਣਾ ਅਤੇ ਸਹਾਰਨਪੁਰ ਤੋਂ ਮਾਜਿਦ ਅਲੀ ਦੇ ਨਾਵਾਂ 'ਤੇ ਅੰਤਿਮ ਮੋਹਰ ਲਗਾ ਦਿੱਤੀ ਹੈ,ਇੱਥੇ ਮਾਜਿਦ ਅਲੀ ਦਾ ਮੁਕਾਬਲਾ ਕਾਂਗਰਸ ਦੇ ਇਮਰਾਨ ਮਸੂਦ ਨਾਲ ਹੋਵੇਗਾ,ਬਸਪਾ (BSP) ਦੇ ਹੋਰ ਉਮੀਦਵਾਰਾਂ ਵਿਚ ਮੁਜ਼ੱਫਰਨਗਰ ਤੋਂ ਦਾਰਾ ਸਿੰਘ ਪ੍ਰਜਾਪਤੀ, ਬਿਜਨੌਰ ਤੋਂ ਵਿਜੇਂਦਰ ਸਿੰਘ, ਨਗੀਨਾ (ਰਾਖਵਾਂ) ਤੋਂ ਸੁਰਿੰਦਰ ਪਾਲ ਸਿੰਘ, ਮੁਰਾਦਾਬਾਦ ਤੋਂ ਮੁਹੰਮਦ ਇਰਫਾਨ ਸੈਫੀ, ਰਾਮਪੁਰ ਤੋਂ ਜ਼ੀਸ਼ਾਨ ਖਾਨ, ਸੰਭਲ ਤੋਂ ਸੌਲਤ ਅਲੀ, ਅਮਰੋਹਾ ਤੋਂ ਮੁਜਾਹਿਦ ਹੁਸੈਨ, ਮੇਰਠ ਤੋਂ ਦੇਵਵਰਤ ਤਿਆਗੀ ਅਤੇ ਬਾਗਪਤ ਤੋਂ ਪ੍ਰਵੀਨ ਬਾਂਸਲ ਸ਼ਾਮਲ ਹਨ,ਪਾਰਟੀ ਨੇ ਗੌਤਮ ਬੁੱਧ ਨਗਰ ਤੋਂ ਰਾਜਿੰਦਰ ਸਿੰਘ ਸੋਲੰਕੀ, ਬੁਲੰਦਸ਼ਹਿਰ (ਰਾਖਵੀਂ) ਤੋਂ ਗਿਰੀਸ਼ ਚੰਦਰ ਜਾਟਵ, ਆਂਵਲਾ ਤੋਂ ਆਬਿਦ ਅਲੀ, ਪੀਲੀਭੀਤ ਤੋਂ ਅਨੀਸ ਅਹਿਮਦ ਖਾਨ ਉਰਫ ਫੂਲ ਬਾਬੂ ਅਤੇ ਸ਼ਾਹਜਹਾਂਪੁਰ (ਰਾਖਵੀਂ) ਸੀਟ ਤੋਂ ਡਾ.ਡੋਦਰਾਮ ਵਰਮਾ ਨੂੰ ਉਮੀਦਵਾਰ ਬਣਾਇਆ ਹੈ,ਪਹਿਲੇ ਪੜਾਅ 'ਚ ਸਹਾਰਨਪੁਰ, ਕੈਰਾਨਾ, ਮੁਜ਼ੱਫਰਨਗਰ, ਬਿਜਨੌਰ, ਨਗੀਨਾ, ਮੁਰਾਦਾਬਾਦ, ਰਾਮਪੁਰ ਅਤੇ ਪੀਲੀਭੀਤ ਸੀਟਾਂ 'ਤੇ ਵੋਟਿੰਗ (Voting) ਹੋਵੇਗੀ,ਨਾਮਜ਼ਦਗੀ ਪੱਤਰ 27 ਮਾਰਚ ਤੱਕ ਦਾਖਲ ਕੀਤੇ ਜਾਣਗੇ, ਜਿਨ੍ਹਾਂ ਦੀ ਪੜਤਾਲ 28 ਮਾਰਚ ਨੂੰ ਹੋਵੇਗੀ,ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਰੀਕ 30 ਮਾਰਚ ਹੈ ਅਤੇ ਵੋਟਾਂ 19 ਅਪ੍ਰੈਲ ਨੂੰ ਪੈਣਗੀਆਂ।

bsp

 

Advertisement

Latest News

ਪੈਰਿਸ ਉਲੰਪਿਕ ਵਿਚ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਨਤਮਸਤਕ ਹੋਈ ਪੈਰਿਸ ਉਲੰਪਿਕ ਵਿਚ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਨਤਮਸਤਕ ਹੋਈ
Amritsar Sahib,14 Sep,2024,(Azad Soch News):-  ਪੈਰਿਸ ਉਲੰਪਿਕ (Paris Olympics) ਵਿਚ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ੍ਰੀ ਹਰਿਮੰਦਰ ਸਾਹਿਬ...
ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ’ਚ ਦੁਰਗ-ਵਿਸ਼ਾਖਾਪਟਨਮ ਵੰਦੇ ਇੰਡੀਆ ਐਕਸਪ੍ਰੈਸ ਰੇਲ ਗੱਡੀ ’ਤੇ ਪੱਥਰਬਾਜ਼ੀ
ਚੇਅਰਪਰਸਨ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੈਂਟਲ ਹਸਪਤਾਲ ਅੰਮ੍ਰਿਤਸਰ ਦਾ ਕੀਤਾ ਦੌਰਾ
ਪੰਜਾਬ ਸਰਕਾਰ ਦੇ ਭਰੋਸੇ ਮਗਰੋਂ ਪੀ.ਸੀ.ਐਮ.ਐਸ.ਏ. ਦੇ ਡਾਕਟਰਾਂ ਨੇ ਹੜਤਾਲ ਵਾਪਸ ਲਈ
ਜਤਿੰਦਰ ਜੋਰਵਾਲ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਵਜੋਂ ਅਹੁੱਦਾ ਸੰਭਾਲਿਆ
ਆਗਰਾ 'ਚ ਭਾਰੀ ਬਾਰਿਸ਼ ਨੇ ਤਾਜ ਮਹਿਲ ਸਮੇਤ ਸ਼ਹਿਰ ਦੇ ਇਤਿਹਾਸਕ ਸਮਾਰਕਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ
ਬਰਸਾਤ ਦੇ ਮੌਸਮ ਕਾਰਨ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਗਤੀਵਿਧੀਆਂ ਜਾਰੀ