ਵਿਧਾਇਕ ਨੇ ਕਿਹਾ ਕਿ ਉਹ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਜਾਰੀ ਰੱਖਣਗੇ
*ਕਪੂਰਥਲਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ—“ਕਾਰੋਬਾਰ ਜਾਂ ਰਾਜਨੀਤੀ, ਮੇਰਾ ਕੰਮ ਪੂਰੀ ਤਰ੍ਹਾਂ ਪਾਰਦਰਸ਼ੀ*
*ਵਿਧਾਇਕ ਨੇ ਕਿਹਾ ਕਿ ਉਹ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਜਾਰੀ ਰੱਖਣਗੇ*
ਚੰਡੀਗੜ੍ਹ, 10 ਫਰਵਰੀ, 2025 *ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ, ਕਾਰੋਬਾਰ ਅਤੇ ਜਨਤਕ ਜੀਵਨ ਪੂਰੀ ਤਰ੍ਹਾਂ ਪਾਰਦਰਸ਼ੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਨੇ ਆਪਣੇ ਵਪਾਰਕ ਅਦਾਰੇ ਅਤੇ ਹੋਰ ਸਥਾਨਾਂ ਤੇ ਹੈਪੀ ਇਨਕਮ ਟੈਕਸ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਕੀਤਾ।*
*ਉਨ੍ਹਾਂ ਕਿਹਾ, "ਮੈਂ ਪੂਰੀ ਤਰ੍ਹਾਂ ਪ੍ਰਸ਼ਾਸਨ ਨਾਲ ਸਹਿਯੋਗ ਕਰਦਾ ਹਾਂ ਅਤੇ ਕਾਨੂੰਨੀ ਪ੍ਰਕਿਰਿਆਵਾਂ ਦੀ ਪੂਰੀ ਇੱਜ਼ਤ ਕਰਦਾ ਹਾਂ।*
*ਵਿਧਾਇਕ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਜਾਂਚ ਲਗਭਗ 5 ਦਿਨ ਤਕ ਚੱਲੀ, ਜੋ ਸ਼ਾਂਤੀਪੂਰਵਕ ਅਤੇ ਪ੍ਰੋਫੈਸ਼ਨਲ ਢੰਗ ਨਾਲ ਕੀਤੀ ਗਈ। ਜੋ ਵੀ ਦਸਤਾਵੇਜ਼ ਜਾਂ ਰਿਕਾਰਡ ਮੰਗੇ ਗਏ,ਉਚਿਤ ਅਧਿਕਾਰੀਆਂ ਨੂੰ ਉਪਲਬਧ ਕਰਵਾਏ ਗਏ।*
*ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਪਰਿਵਾਰ ਵੱਖ-ਵੱਖ ਰਾਜਾਂ ਵਿੱਚ ਵਪਾਰ
ਕਰਦਾ ਹੈ ਅਤੇ ਇਨਕਮ ਟੈਕਸ ਵਿਭਾਗ ਦਾ ਇਹ ਅਧਿਕਾਰ ਹੈ ਕਿ ਉਹ ਜਾਂਚ ਕਰ ਸਕੇ। "ਮੈਂ ਦੁਬਾਰਾ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਕਾਰੋਬਾਰ ਪੂਰੀ ਇਮਾਨਦਾਰੀ ਨਾਲ ਚਲਦਾ ਹੈ ਅਤੇ ਜਨ-ਭਲਾਈ ਅਤੇ ਸਮਾਜਕ ਭਲਾਈ ਵਿੱਚ ਯੋਗਦਾਨ ਪਾਉਂਦਾ ਹੈ।*
*ਪਰਿਵਾਰਕ ਕਾਰੋਬਾਰ ਵਿੱਚ ਆਪਣੀ ਭੂਮਿਕਾ ਬਾਰੇ ਗੱਲ ਕਰਦੇ ਹੋਏ, ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪਿਛਲੇ 22 ਸਾਲਾਂ ਤੋਂ ਉਹ ਲੋਕ ਭਲਾਈ ਅਤੇ ਖੇਤੀਬਾੜੀ ‘ਚ ਪੂਰੀ ਸ਼ਰਧਾ ਨਾਲ ਕੰਮ ਕਰ ਰਹੇ ਹਨ, ਜਦ ਕਿ ਉਨ੍ਹਾਂ ਦਾ ਪਰਿਵਾਰ ਕਾਰੋਬਾਰ ਦੀ ਦੇਖਭਾਲ ਕਰਦਾ ਹੈ। "ਮੇਰਾ ਸਾਰਾ ਧਿਆਨ ਲੋਕ ਸੇਵਾ ‘ਤੇ ਹੈ, ਅਤੇ ਵਿਧਾਇਕ ਦੇ ਨਾਤੇ ਮੈਂ ਪੰਜਾਬ ਦੀ ਤਰੱਕੀ ਲਈ ਆਪਣਾ ਯੋਗਦਾਨ ਦੇਣ ਲਈ ਵਚਨਬੱਧ ਹਾਂ।*
*ਉਨ੍ਹਾਂ ਹੋਰ ਵੀ ਸਪੱਸ਼ਟ ਕੀਤਾ ਕਿ ਇਨਕਮ ਟੈਕਸ ਟੀਮਾਂ ਨੂੰ ਬਹੁਤ ਹੀ ਘੱਟ ਰਕਮ ਮਿਲੀ, ਜੋ ਕਿ ਦਫ਼ਤਰਾਂ ਵਿੱਚ ਦਿਨ-ਚੜ੍ਹਦੀ ਲੋੜਾਂ ਨੂੰ ਪੂਰਾ ਕਰਨ ਲਈ ਕੰਮਕਾਜੀ ਪੂੰਜੀ ਦੇ ਤੌਰ ‘ਤੇ ਰੱਖੀ ਗਈ ਸੀ।*
*ਰਾਣਾ ਗੁਰਜੀਤ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਪਿਛਲੇ ਹਫ਼ਤੇ ਉਹ ਤਲਵੰਡੀ ਸਾਬੋ ‘ਚ ਕਿਸਾਨਾਂ ਨਾਲ ਮਿਲਣ ਲਈ ਜਾ ਰਹੇ ਸਨ, ਜਿਥੇ ਉਹ ਉਨ੍ਹਾਂ ਨੂੰ ਫਸਲਾਂ ਦੀ ਵਿਭਿੰਨਤਾ ਵੱਲ ਪ੍ਰੇਰਿਤ ਕਰਨਾ ਸੀ, ਪਰ ਉਸ ਤੋਂ ਇਕ ਦਿਨ ਪਹਿਲਾਂ ਇਨਕਮ ਟੈਕਸ ਟੀਮਾਂ ਆ ਗਈਆਂ। ਉਨ੍ਹਾਂ ਕਿਹਾ ਉਹ ਜਲਦੀ ਹੀ ਕਿਸਾਨਾਂ ਨਾਲ ਮੀਟਿੰਗ ਕਰਨਗੇ ।*